قَالَ لَقَدۡ ظَلَمَكَ بِسُؤَالِ نَعۡجَتِكَ إِلَىٰ نِعَاجِهِۦۖ وَإِنَّ كَثِيرٗا مِّنَ ٱلۡخُلَطَآءِ لَيَبۡغِي بَعۡضُهُمۡ عَلَىٰ بَعۡضٍ إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ وَقَلِيلٞ مَّا هُمۡۗ وَظَنَّ دَاوُۥدُ أَنَّمَا فَتَنَّٰهُ فَٱسۡتَغۡفَرَ رَبَّهُۥ وَخَرَّۤ رَاكِعٗاۤ وَأَنَابَ۩
ਦਾਊਦ ਨੇ (ਬਿਨਾ ਦੂਜੇ ਧਿਰ ਦੀ ਗੱਲ ਸੁਣੇ ਅਤੇ ਬਿਨਾ ਕਿਸੇ ਗਵਾਹੀ ਤੋਂ ਫ਼ੈਸਲਾ) ਫ਼ਰਮਾਇਆ ਕਿ ਤੇਰੀ ਇਕ ਦੁੰਬੀ ਨੂੰ ਆਪਣੀਆਂ ਦੁੰਬੀਆਂ ਨਾਲ ਜੋੜਣ ਦੀ ਗੱਲ ਕਰਕੇ ਬੇਸ਼ੱਕ ਇਸ ਨੇ ਤੇਰੇ ਨਾਲ ਵਧੀਕੀ ਕੀਤੀ ਹੈ। ਆਮ ਕਰਕੇ ਸਾਝੀਂਦਾਰ ਇਕ ਦੂਜੇ ਨਾਲ ਧੱਕਾ ਕਰਦੇ ਹਨ, ਛੁੱਟ ਉਹਨਾਂ ਤੋਂ ਜਿਹੜੇ (ਰੱਬ ’ਤੇ) ਈਮਾਨ ਰੱਖਦੇ ਹਨ ਅਤੇ ਭਲੇ ਕੰਮ ਕਰਦੇ ਹਨ, ਅਜਿਹੇ ਲੋਕੀ ਤਾਂ ਬਹੁਤ ਹੀ ਥੋੜ੍ਹੇ ਹਨ। ਦਾਊਦ ਸਮਝ ਗਿਆ ਕਿ ਅਸੀਂ (ਇਸ ਫ਼ੈਸਲੇ ਰਾਹੀਂ) ਉਸ ਨੂੰ ਅਜ਼ਮਾਇਆ ਹੈ। ਫੇਰ ਤਾਂ ਉਸ (ਦਾਊਦ) ਨੇ ਆਪਣੇ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਮੰਗੀ ਅਤੇ ਰੁਕੂਅ ਵਿਚ ਝੁਕ ਗਿਆ ਅਤੇ (ਰੱਬ ਵੱਲ) ਪਰਤ ਆਇਆ।