22 : 46
أَفَلَمۡ يَسِيرُواْ فِي ٱلۡأَرۡضِ فَتَكُونَ لَهُمۡ قُلُوبٞ يَعۡقِلُونَ بِهَآ أَوۡ ءَاذَانٞ يَسۡمَعُونَ بِهَاۖ فَإِنَّهَا لَا تَعۡمَى ٱلۡأَبۡصَٰرُ وَلَٰكِن تَعۡمَى ٱلۡقُلُوبُ ٱلَّتِي فِي ٱلصُّدُورِ
ਕੀ ਇਹ (ਕਾਫ਼ਿਰ) ਲੋਕ ਧਰਤੀ ਉੱਤੇ ਘੁੰਮੇ-ਫਿਰੇ ਨਹੀਂ ਕਿ ਉਹਨਾਂ ਦੇ ਦਿਲ (ਦਿਮਾਗ਼) ਹੁੰਦੇ ਜਿਨ੍ਹਾਂ ਰਾਹੀਂ ਉਹ ਸਮਝਦੇ ਜਾਂ ਕੰਨਾਂ ਤੋਂ ਹੀ ਇਹ (ਕਿੱਸੇ) ਸੁਣ ਲੈਂਦੇ। ਅਸਲ ਗੱਲ ਇਹ ਹੈ ਕਿ ਕੇਵਲ ਅੱਖਾਂ ਤੋਂ ਹੀ ਕੋਈ ਅੰਨ੍ਹਾ ਨਹੀਂ ਹੁੰਦਾ ਸਗੋਂ ਉਹ ਦਿਲ ਵੀ ਅੰਨੇ ਹੋ ਜਾਂਦੇ ਹਨ ਜਿਹੜੇ ਸੀਨੀਆਂ ਵਿਚ ਹਨ।