Skip to content
البَقَرَة /

ਆਇਤ 83

2 : 83

ਆਇਤ 83 of البَقَرَة (2 : 83). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 83

وَإِذۡ أَخَذۡنَا مِيثَٰقَ بَنِيٓ إِسۡرَٰٓءِيلَ لَا تَعۡبُدُونَ إِلَّا ٱللَّهَ وَبِٱلۡوَٰلِدَيۡنِ إِحۡسَانٗا وَذِي ٱلۡقُرۡبَىٰ وَٱلۡيَتَٰمَىٰ وَٱلۡمَسَٰكِينِ وَقُولُواْ لِلنَّاسِ حُسۡنٗا وَأَقِيمُواْ ٱلصَّلَوٰةَ وَءَاتُواْ ٱلزَّكَوٰةَ ثُمَّ تَوَلَّيۡتُمۡ إِلَّا قَلِيلٗا مِّنكُمۡ وَأَنتُم مُّعۡرِضُونَ

ਅਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰਨਾ ਅਤੇ ਮਾਂ, ਬਾਪ, ਰਿਸ਼ਤੇਦਾਰਾਂ, ਯਤੀਮਾਂ ਅਤੇ ਮਿਸਕੀਨਾਂ ਨਾਲ ਨੇਕ ਅਤੇ ਸੋਹਣਾ ਵਿਵਹਾਰ ਕਰਨਾ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਆਖਣਾ, ਨਮਾਜ਼ ਕਾਇਮ ਕਰਨਾ ਅਤੇ ਜ਼ਕਾਤ ਅਦਾ ਕਰਨਾ, ਪਰ ਤੁਸੀਂ ਇਹਨਾਂ (ਬਚਨਾਂ) ਤੋਂ ਫਿਰ ਗਏ ਤੁਹਾਡੇ ਵਿੱਚੋਂ ਥੋੜ੍ਹੇ ਲੋਕ ਹੀ (ਆਪਣੇ ਬਚਨਾਂ ਦੇ) ਪਾਬੰਦ ਰਹੇ। ਤੁਸੀਂ ਬਚਨਾਂ ਤੋਂ ਫਿਰ ਜਾਣ ਵਾਲੇ ਹੀ ਹੋ।

Explanation & meanings · 1
  1. ਹਦੀਸ ਅਨੁਸਾਰ ਮਸਕੀਨ ਉਹ ਨਹੀਂ ਜਿਹੜਾ ਲੋਕਾਂ ਦੇ ਘਰਾਂ ਦੇ ਚੱਕਰ ਲਗਾਉਂਦਾ ਰਹਿੰਦਾ ਹੈ ਇਕ ਬੁਰਕੀ ਦੋ ਬੁਰਕੀਆਂ ਅਤੇ ਇਕ ਖਜੂਰ ਤੇ ਦੋ ਖਜੂਰਾਂ ਦੀ ਚਾਹਤ ਉਸ ਨੂੰ ਘਰੋਂ-ਘਰ ਫੇਰਦੀ ਹੈ, ਸਗੋਂ ਮਸਕੀਨ ਉਹ ਹੈ ਜਿਸ ਦੇ ਕੋਲ ਇੰਨਾਂ ਮਾਲ ਵੀ ਨਾ ਹੋਵੇ ਜਿਸ ਵਿਚ ਉਸ ਦਾ ਗੁਜ਼ਾਰਾ ਹੋ ਜਾਵੇ ਅਤੇ ਕੋਈ ਉਸ ਦਾ ਹਾਲ ਵੀ ਨਾ ਜਾਣਦਾ ਹੋਵੇ ਕਿ ਉਸ ਨੂੰ ਖ਼ੈਰਾਤ ਦੇਵੇ ਅਤੇ ਨਾ ਹੀ ਉਹ ਆਪ ਲੋਕਾਂ ਤੋਂ ਸਵਾਲ ਕਰੇ। (ਸਹੀ ਬੁਖ਼ਾਰੀ, ਹਦੀਸ: 1479)