Skip to content
البَقَرَة /

ਆਇਤ 280

2 : 280

ਆਇਤ 280 of البَقَرَة (2 : 280). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 280

وَإِن كَانَ ذُو عُسۡرَةٖ فَنَظِرَةٌ إِلَىٰ مَيۡسَرَةٖۚ وَأَن تَصَدَّقُواْ خَيۡرٞ لَّكُمۡ إِن كُنتُمۡ تَعۡلَمُونَ

ਜੇ (ਤੁਹਾਡੇ ਕਰਜ਼ਦਾਰ ਦਾ) ਹੱਥ ਤੰਗ ਹੋਵੇ ਤਾਂ ਉਸ ਨੂੰ ਹੱਥ ਖੁੱਲ੍ਹਣ ਤਕ ਮੋਹਲਤ ਦਿਓ ਅਤੇ ਤੁਹਾਡੇ ਲਈ ਬਹੁਤ ਹੀ ਵਧੀਆ ਹੇ ਜੇ ਤੁਸੀਂ (ਕਰਜ਼ ਨੂੰ) ਸਦਕਾ (ਭਾਵ ਮੁਆਫ਼) ਕਰ ਦੇਵੋ, ਜੇ ਤੁਹਾਨੂੰ ਇਸ ਦਾ ਗਿਆਨ ਹੇ।

Explanation & meanings · 1
  1. ਇਸ ਥਾਂ ਸਦਕੇ ਤੋਂ ਭਾਵ ਮੁਆਫ਼ ਕਰ ਦੇਣਾ ਹੇ। ਨਬੀ (ਸ:) ਨੇ ਫ਼ਰਮਾਇਆ ਕਿ ਇਕ ਵਿਅਕਤੀ ਲੋਕਾਂ ਨੂੰ ਉਧਾਰ ਦਿਆ ਕਰਦਾ ਸੀ ਅਤੇ ਆਪਣੇ ਨੌਕਰ ਨੂੰ ਆਖਦਾ ਸੀ ਕਿ ਜੇ ਤੂੰ ਉਧਾਰ ਵਾਪਸ ਲੈਣ ਲਈ ਕਿਸੇ ਹੱਥ ਤੰਗ ਵਾਲੇ ਕੋਲ ਜਾਵੇ ਤਾਂ ਉਸ ਨਾਲ ਨਰਮੀ ਦਾ ਵਰਤਾਓ ਕਰੀਂ ਹੋ ਸਕਦਾ ਹੇ ਕਿ ਅੱਲਾਹ ਸਾਡੇ ਨਾਲ ਨਰਮੀ ਵਰਤੇ ਤਾਂ ਆਪ (ਸ:) ਨੇ ਫ਼ਰਮਾਇਆ ਜਦੋਂ ਅੱਲਾਹ ਨਾਲ ਉਸ ਦੀ ਮਿਲਣੀ ਹੋਵੇਗੀ ਤਾਂ ਅੱਲਾਹ ਉਸ ਨੂੰ ਮੁਆਫ਼ ਕਰ ਦੇਵੇਗਾ। (ਸਹੀ ਬੁਖ਼ਾਰੀ, ਹਦੀਸ: 3480)