وَبَشِّرِ ٱلَّذِينَ ءَامَنُواْ وَعَمِلُواْ ٱلصَّٰلِحَٰتِ أَنَّ لَهُمۡ جَنَّٰتٖ تَجۡرِي مِن تَحۡتِهَا ٱلۡأَنۡهَٰرُۖ كُلَّمَا رُزِقُواْ مِنۡهَا مِن ثَمَرَةٖ رِّزۡقٗا قَالُواْ هَٰذَا ٱلَّذِي رُزِقۡنَا مِن قَبۡلُۖ وَأُتُواْ بِهِۦ مُتَشَٰبِهٗاۖ وَلَهُمۡ فِيهَآ أَزۡوَٰجٞ مُّطَهَّرَةٞۖ وَهُمۡ فِيهَا خَٰلِدُونَ
(ਹੇ ਨਬੀ!) ਉਹਨਾਂ ਲੋਕਾਂ ਨੂੰ ਖ਼ੁਸ਼ਖ਼ਬਰੀ ਸੁਣਾ ਦਿਓ ਜਿਹੜੇ ਈਮਾਨ ਲਿਆਏ ਅਤੇ ਨੇਕ ਕੰਮ ਵੀ ਕਰਦੇ ਹਨ ਕਿ ਬੇਸ਼=ਕ ਉਹਨਾਂ ਲਈ ਅਜਿਹੇ ਬਾਗ਼ ਹਨ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਜਦੋਂ ਵੀ ਉਨਾਂ ਨੂੰ ੳੱਥੇ ਕੋਈ ਫਲ ਖਾਣ ਲਈ ਦਿੱਤਾ ਜਾਵੇਗਾ ਤਾਂ (ਜੰਨਤੀ) ਆਖਣਗੇ ਕਿ ਇਹ ਤਾਂ ਓਹੀਓ (ਫਲ) ਹੈ ਜਿਹੜਾ ਇਸ ਤੋਂ ਪਹਿਲਾਂ ਸਾਨੂੰ (ਸੰਸਾਰ ਵਿਚ) ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਸ ਨਾਲ ਰਲਦਾ-ਮਿਲਦਾ ਹੀ ਫਲ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਉੱਥੇ (ਸਵਰਗ ਵਿਚ) ਪਵਿੱਤਰ ਪਤਨੀਆਂ ਹੋਣਗੀਆਂ ਅਤੇ ਉਹ (ਸਭ) ਉਨ੍ਹਾਂ ਬਾਗ਼ਾਂ ਵਿਚ ਸਦਾ ਲਈ ਰਹਿਣਗੇ।
- ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਹੈ ਕਿ ਜੰਨਤ ਵਿਚ ਦਾਖ਼ਲ ਹੋਣ ਵਾਲੇ ਪਹਿਲੇ ਜੱਥੇ ਵਾਲਿਆਂ ਦੇ ਚੇਹਰੇ ਚੌਦਵੀਂ ਦੇ ਚੰਨ ਵਾਂਗ ਚਮਕਦੇ ਹੋਣਗੇ, ਉਹ ਥੱਕ, ਸੀਂਡ, ਪੱਦ ਆਦਿ ਤੋਂ ਮੁਕਤ ਹੋਣਗੇ ਉਹਨਾਂ ਦੇ ਭਾਂਡੇ ਸੋਨੇ ਦੇ ਅਤੇ ਕੰਘੀਆਂ ਵੀ ਸੋਨੇ ਚਾਂਦੀ ਦੀਆਂ ਹੋਣਗੀਆਂ, ਅੰਗੀਠੀਆਂ ਵਿਚ ਓਦ ਦੀ ਖ਼ੂਸ਼ਬੂਦਾਰ ਲੱਕੜ ਦੀ ਵਰਤੋਂ ਹੋਵੇਗੀ ਉਹਨਾਂ ਦੇ ਪਸੀਨਿਆਂ ਵਿੱਚੋਂ ਮੁਸ਼ਕ ਦੀ ਖੁਸ਼ਬੂ ਆਵੇਗੀ, ਹਰੇਕ ਦੀਆਂ ਦੋ-ਦੋ ਪਤਨੀਆਂ ਹੋਣਗੀਆਂ, ਜਿਨ੍ਹਾਂ ਦੀ ਖ਼ੂਬਸੂਰਤੀ ਤੇ ਨਜ਼ਾਕਤ ਇੰਨੀ ਹੋਵੇਗੀ ਕਿ ਉਹਨਾਂ ਦੀਆਂ ਪਿੰਡਲੀਆਂ ਦਾ ਗੁੱਦਾ ਵੀ ਬਾਹਰ ਵਿਖਾਈ ਦੇਵੇਗਾ ਜੇ ਕੋਈ ਆਪਸੀ ਮਤਭੇਦ ਜਾਂ ਗੁੱਸਾ ਆਦਿ ਹੋਵੇਗਾ ਉਸ ਤੋਂ ਪਾਕ ਹੋ ਜਾਣਗੇ ਅਤੇ ਉਹਨਾਂ ਸਭ ਦੇ ਦਿਲ ਆਪੋ ਵਿਚ ਇਕ ਹੋ ਜਾਣਗੇ ਅਤੇ ਸਵੇਰੇ ਸ਼ਾਮ ਅੱਲਾਹ ਦੀ ਪਾਕੀ ਬਿਆਨ ਕਰਣਗੇ। (ਸਹੀ ਬੁਖ਼ਾਰੀ, ਹਦੀਸ: 3245)