Skip to content
البَقَرَة /

ਆਇਤ 226

2 : 226

ਆਇਤ 226 of البَقَرَة (2 : 226). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 226

لِّلَّذِينَ يُؤۡلُونَ مِن نِّسَآئِهِمۡ تَرَبُّصُ أَرۡبَعَةِ أَشۡهُرٖۖ فَإِن فَآءُو فَإِنَّ ٱللَّهَ غَفُورٞ رَّحِيمٞ

ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ (ਸ਼ਰੀਰਿਕ) ਸੰਬੰਧ ਨਾ ਰੱਖਣ ਦੀਆਂ ਕਸਮਾਂ ਖਾ ਲੈਂਦੇ ਹਨ ਉਹਨਾਂ (ਦੀਆਂ ਪਤਨੀਆਂ) ਨੂੰ ਚਾਹੀਦਾ ਹੇ ਕਿ ਉਹ ਚਾਰ ਮਹੀਨੇ ਉਡੀਕ ਕਰਨ। ਜੇ (ਪਤੀ) ਪਰਤ ਆਉਣ (ਸੰਬੰਧ ਬਣਾ ਲੈਣ) ਤਾਂ ਠੀਕ ਹੇ ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਅਤੇ ਮਿਹਰਬਾਨ ਹੇ।

Explanation & meanings · 2
  1. ਇਸ ਨੂੰ “ਈਲਾ” ਕਿਹਾ ਜਾਂਦਾ ਹੇ, ਜਿਸ ਦਾ ਅਰਥ ਹੇ ਪਤਨੀ ਨਾਲ ਸੰਬੰਧ ਨਾ ਰੱਖਣ ਦੀ ਸੁੰਹ ਖਾਣਾ। * ਹਜ਼ਰਤ ਅਬਦੁੱਲਾ ਬਿਨ ਉਮਰ ਫ਼ਰਮਾਉਂਦੇ ਹਨ ਕਿ ਇਹ ‘ਈਲਾ’ ਜਿਸ ਦੀ ਚਰਚਾ .ਕੁਰਆਨ ਵਿਚ ਕੀਤੀ ਗਈ ਹੇ ਕਿਸੇ ਵਿਅਕਤੀ ਲਈ ਇਸ ਤੋਂ ਛੁੱਟ ਕੁੱਝ ਹੋਰ ਜਾਇਜ਼ ਹੀ ਨਹੀਂ ਕਿ ਉਹ ਨਿਸ਼ਚਿਤ ਸਮਾਂ ਬੀਤ ਜਾਣ ਤੋਂ ਬਾਅਦ ਜਾਂ ਤਾਂ ਪਤਨੀ ਨੂੰ ਇਸਲਾਮੀ ਸਿਧਾਂਤ ਅਨੁਸਾਰ ਘਰ ਵਿਚ ਹੀ ਰੱਖੇ ਜਾਂ ਉਸ ਨੂੰ ਤਲਾਕ ਦੇ ਦੇਵੇ ਜਿਵੇਂ ਕਿ ਅੱਲਾਹ ਦਾ ਹੁਕਮ ਹੇ। (ਸਹੀ ਬੁਖ਼ਾਰੀ, ਹਦੀਸ: 5290)
  2. ਹਜ਼ਰਤ ਇਬਨੇ ਉੱਮਰ ਦਾ ਕਹਿਣਾ ਹੇ ਕਿ ਜਦੋਂ ਚਾਰ ਮਹੀਨੇ ਬੀਤ ਜਾਣ ਤਾਂ ਪੁਰਸ਼ ਨੂੰ ਮਜਬੂਰ ਕੀਤਾ ਜਾਵੇ ਕਿ ਜਾਂ ਤਾਂ ਆਪਣੇ ਸੁੰਹ ’ਤੇ ਮੁੜ ਵਿਚਾਰ ਕਰੇ ਜਾਂ ਪਤਨੀ ਨੂੰ ਤਲਾਕ ਦੇ ਦੇਵੇ ਅਤੇ ਜਦੋਂ ਤਕ ਪਤੀ ਸਪਸ਼ਟ ਸ਼ਬਦਾਂ ਵਿਚ ਤਲਾਕ ਨਾ ਦੇਵੇ ਤਲਾਕ ਨਹੀਂ ਹੁੰਦੀ। (ਸਹੀ ਬੁਖ਼ਾਰੀ, ਹਦੀਸ: 5291)