Skip to content
البَقَرَة /

ਆਇਤ 217

2 : 217

ਆਇਤ 217 of البَقَرَة (2 : 217). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 217

يَسۡـَٔلُونَكَ عَنِ ٱلشَّهۡرِ ٱلۡحَرَامِ قِتَالٖ فِيهِۖ قُلۡ قِتَالٞ فِيهِ كَبِيرٞۚ وَصَدٌّ عَن سَبِيلِ ٱللَّهِ وَكُفۡرُۢ بِهِۦ وَٱلۡمَسۡجِدِ ٱلۡحَرَامِ وَإِخۡرَاجُ أَهۡلِهِۦ مِنۡهُ أَكۡبَرُ عِندَ ٱللَّهِۚ وَٱلۡفِتۡنَةُ أَكۡبَرُ مِنَ ٱلۡقَتۡلِۗ وَلَا يَزَالُونَ يُقَٰتِلُونَكُمۡ حَتَّىٰ يَرُدُّوكُمۡ عَن دِينِكُمۡ إِنِ ٱسۡتَطَٰعُواْۚ وَمَن يَرۡتَدِدۡ مِنكُمۡ عَن دِينِهِۦ فَيَمُتۡ وَهُوَ كَافِرٞ فَأُوْلَٰٓئِكَ حَبِطَتۡ أَعۡمَٰلُهُمۡ فِي ٱلدُّنۡيَا وَٱلۡأٓخِرَةِۖ وَأُوْلَٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ

(ਹੇ ਨਬੀ!) ਲੋਕੀ ਤੁਹਾਥੋਂ ਹੁਰਮਤ (ਆਦਰਮਾਨ) ਵਾਲੇ ਮਹੀਨਿਆਂ ਬਾਰੇ ਪੁੱਛਦੇ ਹਨ ਕਿ ਇਹਨਾਂ ਵਿਚ ਲੜਨਾ ਕਿਵੇਂ ਹੇ ? ਤੁਸੀਂ ਆਖ ਦਿਓ ਕਿ ਇਹਨਾਂ (ਮਹੀਨਿਆਂ) ਵਿਚ ਲੜਨਾ ਬਹੁਤ ਵੱਡਾ ਗੁਨਾਹ ਹੇ ਪਰ ਲੋਕਾਂ ਨੂੰ ਅੱਲਾਹ ਦੇ ਰਾਹ ਚੱਲਣ ਤੋਂ ਰੋਕਣਾ, ਅੱਲਾਹ ਦੇ ਨਾਲ ਕੁਫ਼ਰ ਕਰਨਾ, ਮਸਜਿਦ-ਏ -ਹਰਾਮ (ਖ਼ਾਨਾ-ਕਾਅਬਾ) ਜਾਣ ਤੋਂ ਰੋਕਣਾ ਅਤੇ ਹਰਮ ਦੇ ਰਹਿਣ ਵਾਲਿਆਂ ਨੂੰ ਓਥੋਂ ਕਢਣਾ ਅੱਲਾਹ ਦੀਆਂ ਨਜ਼ਰਾਂ ਵਿਚ ਇਸ (ਲੜਾਈ) ਤੋਂ ਵੀ ਵੱਡਾ ਪਾਪ ਹੇ ਅਤੇ ਫ਼ਿਤਨਾ ਭੜਕਾਉਣਾ (ਈਮਾਨ ਤੋਂ ਬਿਚਲਾਉਣਾ) ਕਤਲ ਨਾਲੋਂ ਵੀ ਵੱਡਾ ਗੁਨਾਹ ਹੇ। ਇਹ ਕਾਫ਼ਿਰ ਤਾਂ ਤੁਹਾਡੇ ਨਾਲ ਲੜਦੇ ਹੀ ਰਹਿਣਗੇ। ਜੇ ਉਹਨਾਂ ਦਾ ਵਸ ਚੱਲੇ ਤਾਂ ਉਹ ਤੁਹਾਨੂੰ ਤੁਹਾਡੇ ਦੀਨ (ਧਰਮ) ਤੋਂ ਵੀ ਫੇਰ ਦੇਣ। ਤੁਹਾਡੇ ਵਿੱਚੋਂ ਜੇ ਕੋਈ ਆਪਣੇ ਦੀਨ (ਇਸਲਾਮ) ਤੋਂ ਫਿਰ ਜਾਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਵੇ ਤਾਂ ਉਹਨਾਂ ਲੋਕਾਂ ਵੱਲੋਂ ਕੀਤੇ ਕਰਮ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋਣਗੇ ਅਤੇ ਅਜਿਹੇ ਸਭ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ।

Explanation & meanings · 1
  1. “ਫ਼ਿਤਨਾ” ਦਾ ਅਰਥ ਸ਼ਿਰਕ ਹੇ, ਭਾਵ ਅੱਲਾਹ ਦਾ ਦੂਜਿਆਂ ਨੂੰ ਸਾਂਝੀ ਬਣਾਉਣਾ ਅਤੇ ਈਮਾਨ ਲਿਆਉਣ ਤੋਂ ਬਾਅਦ ਉਸ ਦਾ ਇਨਕਾਰ ਕਰਨਾ। ਜਿਹੜੀਆਂ ਮੁਸੀਬਤਾਂ ਜਾਂ ਪਰੇਸ਼ਾਨੀਆਂ ਅੱਲਾਹ ਵੱਲੋਂ ਅਜ਼ਮਾਇਸ਼ ਲਈ ਹੁੰਦੀਆਂ ਹਨ ਉਸ ਨੂੰ ਵੀ ਫ਼ਿਤਨਾ ਕਿਹਾ ਜਾਂਦਾ ਹੇ।