Skip to content
البَقَرَة /

ਆਇਤ 135

2 : 135

ਆਇਤ 135 of البَقَرَة (2 : 135). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 135

وَقَالُواْ كُونُواْ هُودًا أَوۡ نَصَٰرَىٰ تَهۡتَدُواْۗ قُلۡ بَلۡ مِلَّةَ إِبۡرَٰهِـۧمَ حَنِيفٗاۖ وَمَا كَانَ مِنَ ٱلۡمُشۡرِكِينَ

(ਹੇ ਨਬੀ) ਉਹ (ਅਹਲੇ ਕਿਤਾਬ) ਆਖਦੇ ਹਨ ਕਿ ਤੁਸੀਂ ਯਹੂਦੀ ਜਾਂ ਈਸਾਈ ਬਣ ਜਾਉ ਤਾਂ ਹਿਦਾਇਤ ਮਿਲੇਗੀ। ਤੁਸੀਂ ਆਖ ਦਿਉ ਕਿ ਅਸੀਂ ਤਾਂ ਇਬਰਾਹੀਮ ਦੇ ਧਰਮ ਦੀ ਪੈਰਵੀ ਕਰਦੇ ਹਾਂ ਜਿਹੜਾ ਹੱਕ ਸੱਚ ਅੱਗੇ ਝੁਕਣ ਵਾਲਾ ਸੀ ਅਤੇ ਉਹ ਮੁਸ਼ਰਿਕਾਂ ਵਿੱਚੋਂ ਵੀ ਨਹੀਂ ਸੀ।

Explanation & meanings · 1
  1. ਹਜ਼ਰਤ ਮੁਹੰਮਦ(ਸ:) ਦੇ ਨਬੀ ਹੋਣ ਤੋਂ ਪਹਿਲਾਂ ਬਹੁਤੇ ਲੋਕ ਸ਼ਿਰਕ ਵਿਚ ਫਸੇ ਹੋਏ ਸਨ, ਬਹੁਤ ਹੀ ਘੱਟ ਲੋਕ ਤੌਹੀਦ (ਰੱਬ ਇਕ ਹੋਣ) ਤੋਂ ਜਾਣੂ ਸਨ। ਹਜ਼ਰਤ ਅਬਦੁੱਲਾ ਬਿਨ ਉਮਰ ਦਾ ਫ਼ਰਮਾਨ ਹੈ ਕਿ ਵਹੀ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਸੀ ਕਿ ਬਲਦਾਹ ਬਸਤੀ ਵਿਚ ਨਬੀ (ਸ:) ਦਾ ਸਾਹਮਣਾ ਜ਼ੈਦ ਬਿਨ ਉਮਰ ਬਿਨ ਨਫ਼ੀਲ ਨਾਲ ਹੋਇਆ ਉੱਥੇ ਆਪ (ਸ:) ਨੂੰ ਭੋਜਨ ਪਰੋਸਿਆ ਗਿਆ ਤਾਂ ਆਪ (ਸ:) ਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ, ਫਿਰ ਜ਼ੈਦ ਨੂੰ ਕਿਹਾ ਕਿ ਮੈਂ ਅਜਿਹੀ ਕੋਈ ਵੀ ਚੀਜ਼ ਨਹੀਂ ਖਾਂਦਾ ਜੋ ਤੁਸੀਂ ਆਪਣੇ ਬੁਤਾਂ ਆਦਿ ਦੇ ਥਾਣ ’ਤੇ ਜ਼ਿਬਹ ਕਰਦੇ ਹੋ। ਜ਼ੈਦ ਬਿਨ ਉਮਰ ਕੁਰੈਸ਼ ਨੂੰ ਕਿਹਾ ਕਰਦੇ ਸੀ ਕਿ ਅੱਲਾਹ ਹੀ ਤਾਂ ਹੈ ਜਿਸ ਨੇ ਜਾਨਵਰਾਂ ਨੂੰ ਪੈਦਾ ਕੀਤਾ ਅਕਾਸ਼ ਤੋਂ ਪਾਣੀ ਉਤਾਰਿਆ ਅਤੇ ਧਰਤੀ ਵਿੱਚੋਂ ਚਾਰਾਹ ਉਗਾਇਆ ਫਿਰ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੇ ਨਾਂ ’ਤੇ ਜਾਨਵਰ ਕਿਓਂ ਜ਼ਿਬਹ ਕਰਦੇ ਹੋ। (ਸਹੀ ਬੁਖ਼ਾਰੀ, ਹਦੀਸ: 3826)