وَلَوۡ أَنَّ قُرۡءَانٗا سُيِّرَتۡ بِهِ ٱلۡجِبَالُ أَوۡ قُطِّعَتۡ بِهِ ٱلۡأَرۡضُ أَوۡ كُلِّمَ بِهِ ٱلۡمَوۡتَىٰۗ بَل لِّلَّهِ ٱلۡأَمۡرُ جَمِيعًاۗ أَفَلَمۡ يَاْيۡـَٔسِ ٱلَّذِينَ ءَامَنُوٓاْ أَن لَّوۡ يَشَآءُ ٱللَّهُ لَهَدَى ٱلنَّاسَ جَمِيعٗاۗ وَلَا يَزَالُ ٱلَّذِينَ كَفَرُواْ تُصِيبُهُم بِمَا صَنَعُواْ قَارِعَةٌ أَوۡ تَحُلُّ قَرِيبٗا مِّن دَارِهِمۡ حَتَّىٰ يَأۡتِيَ وَعۡدُ ٱللَّهِۚ إِنَّ ٱللَّهَ لَا يُخۡلِفُ ٱلۡمِيعَادَ
ਜੇ ਭਲਾਂ ਕੋਈ ਅਜਿਹਾ਼ਕੁਰਆਨ ਹੁੰਦਾ ਜਿਸ ਦੁਆਰਾ ਪਹਾੜ ਤੋਰੇ ਜਾਂਦੇ ਜਾਂ ਧਰਤੀ ਦੇ ਟੋਟੇ-ਟੋਟੇ ਕਰ ਦਿੱਤੇ ਜਾਂਦੇ ਜਾਂ ਮੁਰਦਿਆਂ ਨਾਲ ਗੱਲਾਂ ਕਰਵਾਈਆਂ ਜਾਂਦੀਆਂ (ਤਾਂ ਵੀ ਇਹ ਲੋਕ ਈਮਾਨ ਨਾ ਲਿਆਂਦੇ) ਸਗੋਂ (ਇਮਾਨ ਲਿਆਉਣ ਜਾਂ ਨਾ ਲਿਆਉਣ ਦਾ) ਸਾਰਾ ਅਧਿਕਾਰ ਹੀ ਅੱਲਾਹ ਦੇ ਹੱਥ ਵਿਚ ਹੈ। ਕੀ ਈਮਾਨ ਵਾਲਿਆਂ ਦਾ ਇਸ ਗੱਲ ’ਤੇ ਦਿਲ ਨਹੀਂ ਠੁਕਦਾ ਕਿ ਜੇ ਅੱਲਾਹ ਚਾਹੁੰਦਾ ਤਾਂ ਸਾਰੇ ਲੋਕਾਂ ਨੂੰ (ਬਿਨਾਂ ਕਿਸੇ ਪ੍ਰਕਾਰ ਦਾ ਚਮਤਕਾਰ ਵਿਖਾਏ) ਸਿੱਧੇ ਰਾਹ ਪਾ ਦਿੰਦਾ? ਕਾਫ਼ਿਰਾਂ ਨੂੰ ਤਾਂ ਉਹਨਾਂ ਦੀਆਂ ਕਰਤੂਤਾਂ ਕਾਰਨ ਕੋਈ ਨਾ ਕੋਈ ਬਿਪਤਾ ਪਈ ਹੀ ਰਹੇਗੀ ਜਾਂ ਉਹਨਾਂ ਦੇ ਘਰਾਂ ਦੇ ਨੇੜੇ-ਤੇੜੇ (ਕੋਈ ਮੁਸੀਬਤ) ਉੱਤਰਦੀ ਰਹੇਗੀ। ਇੱਥੋਂ ਤਕ ਕਿ ਅੱਲਾਹ ਦਾ ਵਾਅਦਾ (ਮੋਮਿਨਾਂ ਦੀ ਸਫ਼ਲਤਾ ਦਾ ਜਾਂ ਕਿਆਮਤ ਦਿਹਾੜੇ ਦਾ) ਪੂਰਾ ਹੋ ਜਾਵੇ। ਅੱਲਾਹ ਆਪਣੇ ਵਚਨਾਂ ਵਿਰੱਧ ਕੁੱਝ ਨਹੀਂ ਕਰਦਾ।