أَنزَلَ مِنَ ٱلسَّمَآءِ مَآءٗ فَسَالَتۡ أَوۡدِيَةُۢ بِقَدَرِهَا فَٱحۡتَمَلَ ٱلسَّيۡلُ زَبَدٗا رَّابِيٗاۖ وَمِمَّا يُوقِدُونَ عَلَيۡهِ فِي ٱلنَّارِ ٱبۡتِغَآءَ حِلۡيَةٍ أَوۡ مَتَٰعٖ زَبَدٞ مِّثۡلُهُۥۚ كَذَٰلِكَ يَضۡرِبُ ٱللَّهُ ٱلۡحَقَّ وَٱلۡبَٰطِلَۚ فَأَمَّا ٱلزَّبَدُ فَيَذۡهَبُ جُفَآءٗۖ وَأَمَّا مَا يَنفَعُ ٱلنَّاسَ فَيَمۡكُثُ فِي ٱلۡأَرۡضِۚ كَذَٰلِكَ يَضۡرِبُ ٱللَّهُ ٱلۡأَمۡثَالَ
ਉਸੇ (ਅੱਲਾਹ) ਨੇ ਅਕਾਸ਼ ਤੋਂ ਪਾਣੀ ਨਾਜ਼ਲ ਕੀਤਾ ਅਤੇ ਆਪਣੀ-ਆਪਣੀ ਸਮਾਈ ਅਨੁਸਾਰ ਨਦੀ ਨਾਲੇ (ਉਸ ਪਾਣੀ ਨੂੰ ਲੈ ਕੇ) ਵਗਣ ਲਗ ਪਏ, ਫੇਰ ਜਦੋਂ ਹੜ੍ਹ ਆਇਆ ਤਾਂ ਉੱਤੇ ਝੱਗ ਆ ਗਈ। ਇਸੇ ਪ੍ਰਕਾਰ ਦੀ ਝੱਗ ਉਹਨਾਂ ਧਾਤਾਂ ਤੋਂ ਵੀ ਉਠਦੀ ਹੈ ਜਿਨ੍ਹਾਂ ਨੂੰ ਗਿਹਣੇ ਜਾਂ ਦੂਜੇ ਸਮਾਨ ਬਣਾਉਣ ਲਈ ਅੱਗ ਵਿਚ ਢਾਲਿਆ ਜਾਂਦਾ ਹੈ। ਇਸ ਪ੍ਰਕਾਰ ਅੱਲਾਹ ਸੱਚ ਤੇ ਝੂਠ ਦੀ ਉਦਾਹਰਨ ਦਿੰਦਾ ਹੈ। ਸੋ ਜਿਹੜੀ ਝੱਗ ਹੈ ਉਹ ਸੁੱਕ ਕੇ ਉੱਡ ਜਾਂਦੀ ਹੈ ਪਰ ਜਿਹੜੀ ਚੀਜ਼ ਲੋਕਾਂ ਨੂੰ ਲਾਭ ਦੇਣ ਵਾਲੀ ਹੈ, ਉਹ ਧਰਤੀ ’ਤੇ ਰਹਿ ਜਾਂਦੀ ਹੈ। ਅੱਲਾਹ ਇੰਜ ਹੀ ਉਦਹਾਰਣਾਂ ਦਿੰਦਾ ਹੈ (ਤਾਂ ਜੋ ਸਮਝਣ ਵਿਚ ਆਸਾਨੀ ਹੋਵੇ)।
- ਜਿਵੇਂ ਸੱਚਾਈ ਹੈ। ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 119/9