Skip to content
يُوسُف /

ਆਇਤ 68

12 : 68
يُوسُف ਆਇਤਾਂ 111
ਸੂਰਤ · يُوسُف
ਪੰਜਾਬੀ · Arif
12 : 68

وَلَمَّا دَخَلُواْ مِنۡ حَيۡثُ أَمَرَهُمۡ أَبُوهُم مَّا كَانَ يُغۡنِي عَنۡهُم مِّنَ ٱللَّهِ مِن شَيۡءٍ إِلَّا حَاجَةٗ فِي نَفۡسِ يَعۡقُوبَ قَضَىٰهَاۚ وَإِنَّهُۥ لَذُو عِلۡمٖ لِّمَا عَلَّمۡنَٰهُ وَلَٰكِنَّ أَكۡثَرَ ٱلنَّاسِ لَا يَعۡلَمُونَ

ਉਹ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ (ਸ਼ਹਿਰ ਵਿਚ) ਦਾਖ਼ਲ ਹੋਏ ਅਤੇ ਇਹ ਹਿਦਾਇਤਾਂ ਅੱਲਾਹ ਦੀ ਮਰਜ਼ੀ ਤੋਂ ਉਹਨਾਂ ਨੂੰ ਨਹੀਂ ਸੀ ਬਚਾ ਸਕਦੀਆਂ, ਪਰ ਯਾਕੂਬ ਦੇ ਮਨ ਵਿਚ ਇਕ ਇੱਛਾ ਸੀ, ਸੋ ਉਹਨੇ ਪੂਰੀ ਕਰ ਲਈ। ਅਸਲ ਵਿਚ ਉਹ ਸਾਡੇ ਵੱਲੋਂ ਦਿੱਤੀ ਹੋਈ ਸਿੱਖਿਆ ਨਾਲ ਹੀ ਗਿਆਨਵਾਨ ਸੀ, ਪਰ ਬਥੇਰੇ ਲੋਕੀ ਇਹ ਨਹੀਂ ਜਾਣਦੇ।

Explanation & meanings · 1
  1. ਦਿਸਣ ਵਾਲੇ ਸਾਧਣਾਂ ਦੀ ਵਰਤੋਂ ਕਰਨਾ ਭਾਵੇਂ ਕਿ ਤਵੱਕਲ ਦੇ ਵਿਰੁੱਧ ਨਹੀਂ ਹੈ ਪਰ ਅੱਲਾਹ ਉੱਤੇ ਹੀ ਵਿਸ਼ਵਾਸ ਰੱਖਣ ਸਭ ਤੋਂ ਵੱਡਾ ਕਰਮ ਹੈ। ਹਦੀਸ ਵਿਚ ਇਸ ਦੀ ਵੱਡੀ ਮਹੱਤਤਾ ਆਈ ਹੈ। ਜਿਵੇਂ ਕਿ ਹਦੀਸ ਵਿਚ ਹੈ ਕਿ ਮੇਰੀ ਉੱਮਤ ਦੇ ਸੱਤਰ ਹਜ਼ਾਰ ਵਿਅਕਤੀ ਬਿਨਾ ਹਿਸਾਬ ਤੋਂ ਜੰਨਤ ਵਿਚ ਜਾਣਗੇ ਅਤੇ ਇਹ ਉਹ ਲੋਕ ਹਨ ਜਿਹੜੇ ਨਾ ਤਾਂ ਦਮ ਕਰਵਾਉਂਦੇ ਹਨ ਅਤੇ ਨਾ ਹੀ ਬਦ ਸ਼ੁਗਨੀ ਲੈਂਦੇ ਹਨ ਸਗੋਂ ਅੱਲਾਹ ਦੀ ਜ਼ਾਤ ਉੱਤੇ ਹੀ ਭਰੋਸਾ ਰਖਦੇ ਹਨ। (ਸਹੀ ਬੁਖ਼ਾਰੀ, ਹਦੀਸ: 6472)