قَالُواْ يَٰلُوطُ إِنَّا رُسُلُ رَبِّكَ لَن يَصِلُوٓاْ إِلَيۡكَۖ فَأَسۡرِ بِأَهۡلِكَ بِقِطۡعٖ مِّنَ ٱلَّيۡلِ وَلَا يَلۡتَفِتۡ مِنكُمۡ أَحَدٌ إِلَّا ٱمۡرَأَتَكَۖ إِنَّهُۥ مُصِيبُهَا مَآ أَصَابَهُمۡۚ إِنَّ مَوۡعِدَهُمُ ٱلصُّبۡحُۚ أَلَيۡسَ ٱلصُّبۡحُ بِقَرِيبٖ
ਫ਼ਰਿਸ਼ਤਿਆਂ ਨੇ ਆਖਿਆ ਕਿ ਹੇ ਲੂਤ! ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਹਾਂ, ਇਹ ਲੋਕ ਤੁਹਾਡੇ ’ਤੇ ਹਥ ਨਹੀਂ ਪਾ ਸਕਦੇ। ਤੂੰ ਆਪਣੇ ਘਰ ਵਾਲਿਆਂ ਨੂੰ ਲੈਕੇ ਰਾਤ ਨੂੰ ਕਿਸੇ ਵੇਲੇ ਨਿਕਲ ਜਾ, ਤੁਹਾਡੇ ਵਿਚੋਂ ਕੋਈ ਵੀ ਪਿੱਛੇ ਮੁੜ ਕੇ ਨਾ ਵੇਖੇ, ਤੇਰੀ ਪਤਨੀ ਤੋਂ ਛੁੱਟ (ਸਾਰੇ ਚਲੇ ਜਾਓ) ਕਿਉਂ ਜੋ ਉਸ ਨੂੰ ਵੀ ਉਹੀਓ (ਅਜ਼ਾਬ) ਪਹੁੰਚਣ ਵਾਲਾ ਹੈ ਜਿਹੜਾ ਉਹਨਾਂ ਸਾਰਿਆਂ (ਜ਼ਾਲਮਾਂ) ਨੂੰ ਪਹੁੰਚੇਗਾ। ਬੇਸ਼ੱਕ ਇਹਨਾਂ ਦਾ ਵਾਅਦਾ (ਅਜ਼ਾਬ ਦੇਣ ਦਾ) ਸਵੇਰੇ ਦਾ ਸਮਾਂ ਹੈ। ਕੀ ਸਵੇਰ ਦਾ ਸਮਾਂ ਨੇੜੇ ਨਹੀਂ ਆ ਲੱਗਿਆ?
- ਵੇਖੋ ਸੂਰਤ ਅਲ-ਕਮਰ, ਹਾਸ਼ੀਆ ਆਇਤ 39,33/54