Skip to content
الأعرَاف /

ਆਇਤ 203

7 : 203

ਆਇਤ 203 of الأعرَاف (7 : 203). This page carries the verse in the Uthmani script with a translation of its meaning, at a stable URL that can be cited on its own.

الأعرَاف ਆਇਤਾਂ 206
ਸੂਰਤ · الأعرَاف
ਪੰਜਾਬੀ · Arif
7 : 203

وَإِذَا لَمۡ تَأۡتِهِم بِـَٔايَةٖ قَالُواْ لَوۡلَا ٱجۡتَبَيۡتَهَاۚ قُلۡ إِنَّمَآ أَتَّبِعُ مَا يُوحَىٰٓ إِلَيَّ مِن رَّبِّيۚ هَٰذَا بَصَآئِرُ مِن رَّبِّكُمۡ وَهُدٗى وَرَحۡمَةٞ لِّقَوۡمٖ يُؤۡمِنُونَ

ਜਦੋਂ ਤੁਸੀਂ (ਹੇ ਨਬੀ!) ਇਹਨਾਂ ਦੇ ਸਾਹਮਣੇ ਕੋਈ ਮੁਅਜਜ਼ਾ (ਨਿਸ਼ਾਨੀ ਜਾਂ ਚਮਤਕਾਰ) ਪੇਸ਼ ਨਹੀਂ ਕਰਦੇ ਤਾਂ ਆਖਦੇ ਹਨ ਕਿ ਤੁਸੀਂ ਆਪਣੇ ਲਈ ਮੁਅਜਜ਼ਾ ਕਿਉਂ ਨਹੀਂ ਲਿਆਏ ? ਤੁਸੀਂ ਆਖ ਦfਓ ਕਿ ਮੈਂ ਤਾਂ ਕੇਵਲ ਉਸੇ ਵਹੀ ਦੀ ਪੈਰਵੀ ਕਰਦਾ ਹਾਂ ਜਿਹੜੀ ਮੇਰੇ ਰੱਬ ਨੇ ਮੇਰੇ ਵੱਲ ਭੇਜੀ ਹੈ। ਇਹ (.ਕੁਰਆਨ) ਬਹੁਤ ਵੱਡੀ ਦਲੀਲ ਹੈ ਤੁਹਾਡੇ ਰੱਬ ਵੱਲੋਂ, ਅਤੇ ਰਹਿਮਤ ਹੈ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।

Explanation & meanings · 1
  1. ਇਕ ਵਾਰ ਨਬੀ (ਸ:) ਨੇ ਮੱਕੇ ਵਾਲਿਆਂ ਨੂੰ ਉਹਨਾਂ ਦੇ ਮੰਗ ਕਰਨ ’ਤੇ ਇਕ ਅਹਿਮ ਮੁਅਜਜ਼ਾ ਵਿਖਾਇਆ। ਅਨਸ ਬਿਨ ਮਾਲਿਕ ਤੋਂ ਪਤਾ ਲੱਗਦਾ ਹੈ ਨਬੀ (ਸ:) ਨੇ ਮੱਕੇ ਵਾਲਿਆਂ ਨੇ ਕਿਸੇ ਨਿਸ਼ਾਨੀ ਦੀ ਮੰਗ ਕੀਤੀ ਤਾਂ ਆਪ ਨੇ ਉਹਨਾਂ ਨੂੰ ਚੰਨ ਦੇ ਟੋਟੇ ਹੁੰਦੇ ਵਿਖਾਇਆ (ਸਹੀ ਬੁਖ਼ਾਰੀ, ਹਦੀਸ: 3637) ਪਰੰਤੂ ਇਸ ਦਾ ਕੋਈ ਵੀ ਲਾਭ ਨਾ ਹੋਇਆ ਇਸੇ ਲਈ ਅੱਲਾਹ ਕਾਫ਼ਿਰਾਂ ਦੀ ਮੰਗ ਕਰਨ ’ਤੇ ਮੁਅਜਜ਼ੇ ਨਹੀਂ ਵਿਖਾਉਂਦਾ ਸਗੋਂ ਉਸ ਸਮੇਂ ਮੁਅਜਜ਼ੇ ਪ੍ਰਗਟ ਕਰਦਾ ਹੈ ਜਦੋਂ ਅੱਲਾਹ ਚਾਹੁੰਦਾ ਹੈ।