58 : 1
قَدۡ سَمِعَ ٱللَّهُ قَوۡلَ ٱلَّتِي تُجَٰدِلُكَ فِي زَوۡجِهَا وَتَشۡتَكِيٓ إِلَى ٱللَّهِ وَٱللَّهُ يَسۡمَعُ تَحَاوُرَكُمَآۚ إِنَّ ٱللَّهَ سَمِيعُۢ بَصِيرٌ
(ਹੇ ਨਬੀ!) ਅੱਲਾਹ ਨੇ ਉਸ ਜ਼ਨਾਨੀ (ਬੀਬੀ ਖੌਲਾ) ਦੀ ਗੱਲ ਸੁਣ ਲਈ ਜਦੋਂ ਉਹ ਆਪਣੇ ਪਤੀ (ਓਸ ਬਿਨ ਸਾਮਤ) ਦੇ ਸੰਬੰਧ ਵਿਚ ਤੁਹਾਡੇ ਨਾਲ ਝਗੜ ਰਹੀ ਸੀ। ਉਹ ਅੱਲਾਹ ਅੱਗੇ ਸ਼ਿਕਾਇਤ ਕਰ ਰਹੀ ਸੀ ਅਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲ-ਬਾਤ ਸੁਣ ਰਿਹਾ ਸੀ। ਬੇਸ਼ੱਕ ਅੱਲਾਹ ਵੱਡਾ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ।