۞ وَقَيَّضۡنَا لَهُمۡ قُرَنَآءَ فَزَيَّنُواْ لَهُم مَّا بَيۡنَ أَيۡدِيهِمۡ وَمَا خَلۡفَهُمۡ وَحَقَّ عَلَيۡهِمُ ٱلۡقَوۡلُ فِيٓ أُمَمٖ قَدۡ خَلَتۡ مِن قَبۡلِهِم مِّنَ ٱلۡجِنِّ وَٱلۡإِنسِۖ إِنَّهُمۡ كَانُواْ خَٰسِرِينَ
ਅਸੀਂ ਉਹਨਾਂ (ਕਾਫ਼ਿਰਾਂ) ਦੇ ਕੁੱਝ ਅਜਿਹੇ ਸਾਥੀ ਬਣਾ ਛੱਡੇ ਸੀ, ਜਿਹੜੇ ਉਹਨਾਂ ਦੇ ਅਗਲੇ-ਪਿਛਲੇ ਸਾਰੇ ਅਮਲਾਂ ਨੂੰ ਸੋਹਣਾ ਤੇ ਵਧੀਆ ਬਣਾ ਕੇ ਵਿਖਾਉਂਦੇ ਸਨ। ਅਖ਼ੀਰ ਉਹਨਾਂ ਉੱਤੇ ਵੀ ਅੱਲਾਹ ਵੱਲੋਂ ਉਹੀਓ ਅਜ਼ਾਬ ਦਾ ਫ਼ੈਸਲਾ ਹੋਇਆ ਜਿਹੜਾ ਉਹਨਾਂ ਤੋਂ ਪਹਿਲਾਂ ਬੀਤੇ ਹੋਏ ਜਿੰਨਾਂ ਤੇ ਮਨੁੱਖਾਂ ਦੇ ਗਰੋਹਾਂ ’ਤੇ ਲਾਗੂ ਹੋ ਚੁੱਕਿਆ ਹੈ। ਨਿਰਸੰਦੇਹ, ਉਹ ਲੋਕ ਜ਼ਰੂਰ ਹੀ ਘਾਟੇ ਵਿਚ ਰਹਿ ਜਾਣ ਵਾਲੇ ਹਨ।