وَمِنَ ٱلنَّاسِ مَن يَقُولُ ءَامَنَّا بِٱللَّهِ فَإِذَآ أُوذِيَ فِي ٱللَّهِ جَعَلَ فِتۡنَةَ ٱلنَّاسِ كَعَذَابِ ٱللَّهِۖ وَلَئِن جَآءَ نَصۡرٞ مِّن رَّبِّكَ لَيَقُولُنَّ إِنَّا كُنَّا مَعَكُمۡۚ أَوَلَيۡسَ ٱللَّهُ بِأَعۡلَمَ بِمَا فِي صُدُورِ ٱلۡعَٰلَمِينَ
ਲੋਕਾਂ ਵਿਚ ਹੀ ਕੁੱਝ ਅਜਿਹੇ ਵੀ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ। ਪਰ ਜਦੋਂ ਉਹਨਾਂ ਨੂੰ ਅੱਲਾਹ ਦੀ ਰਾਹ ਚਲਦੇ ਸਤਾਇਆ ਜਾਂਦਾ ਹੈ ਤਾਂ ਉਹ ਲੋਕਾਂ ਵੱਲੋਂ ਸਤਾਏ ਜਾਣ ਨੂੰ ਅੱਲਾਹ ਵੱਲੋਂ ਦਿੱਤੇ ਅਜ਼ਾਬ ਵਾਂਗ ਸਮਝਦੇ ਹਨ। ਜੇਕਰ ਤੁਹਾਡੇ ਰੱਬ ਵੱਲੋਂ ਕੋਈ ਮਦਦ ਆ ਜਾਵੇ ਤਾਂ ਆਖਣਗੇ, ਬੇਸ਼ੱਕ ਅਸੀਂ ਤਾਂ (ਹੇ ਈਮਾਨ ਵਾਲਿਓ!) ਤੁਹਾਡੇ ਨਾਲ ਸਾਂ। ਕੀ ਜੋ ਕੁੱਝ ਵੀ ਸੰਸਾਰ ਦੇ ਲੋਕਾਂ ਦੇ ਮਨਾਂ ਵਿਚ ਰੁ ਉਸ ਦਾ ਗਿਆਨ ਅੱਲਾਹ ਨੂੰ ਨਹੀਂ ਹੈ ?