23 : 60
وَٱلَّذِينَ يُؤۡتُونَ مَآ ءَاتَواْ وَّقُلُوبُهُمۡ وَجِلَةٌ أَنَّهُمۡ إِلَىٰ رَبِّهِمۡ رَٰجِعُونَ
ਅਤੇ ਜਿਹੜੇ (ਰੱਬ ਦੀ ਰਾਹ ਵਿਚ) ਜੋ ਵੀ ਬਣਦਾ ਸਰਦਾ ਹੈ ਦਿੰਦੇ ਹਨ ਉਹਨਾਂ ਦੇ ਦਿਲ ਕੰਬਦੇ ਹਨ ਕਿ ਜਾਣਾ ਤਾਂ ਉਹਨਾਂ ਨੇ ਆਪਣੇ ਰੱਬ ਵੱਲ ਹੀ ਹੈ।
Explanation & meanings · 1
- ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਉਹ ਲੋਕ ਜਿਹੜੇ ਰੋਜ਼ਾ ਰੱਖਦੇ ਹਨ, ਨਮਾਜ਼ ਪੜ੍ਹਦੇ ਹਨ ਅਤੇ ਜ਼ਕਾਤ ਵੀ ਦਿੰਦੇ ਹਨ ਉਹ ਇਸ ਗੱਲ ਤੋਂ ਡਰੇ ਰਹਿੰਦੇ ਹਨ ਕਿ ਕੀਤੇ ਅੱਲਾਹ ਉਨ੍ਹਾਂ ਦੇ ਅਮਲਾਂ ਨੂੰ ਕਬੂਲ ਹੀ ਨਾ ਕਰੇ। ਇਹੋ ਲੋਕ ਭਲਾਈਆਂ ਕਰਨ ਵਿਚ ਛੇਤੀ ਕਰਦੇ ਹਨ। (ਤਿਰਮਜ਼ੀ ਸ਼ਰੀਫ਼, ਹਦੀਸ: 3175)