Skip to content
الحج /

ਆਇਤ 5

22 : 5

ਆਇਤ 5 of الحج (22 : 5). This page carries the verse in the Uthmani script with a translation of its meaning, at a stable URL that can be cited on its own.

الحج ਆਇਤਾਂ 78
ਸੂਰਤ · الحج
ਪੰਜਾਬੀ · Arif
22 : 5

يَٰٓأَيُّهَا ٱلنَّاسُ إِن كُنتُمۡ فِي رَيۡبٖ مِّنَ ٱلۡبَعۡثِ فَإِنَّا خَلَقۡنَٰكُم مِّن تُرَابٖ ثُمَّ مِن نُّطۡفَةٖ ثُمَّ مِنۡ عَلَقَةٖ ثُمَّ مِن مُّضۡغَةٖ مُّخَلَّقَةٖ وَغَيۡرِ مُخَلَّقَةٖ لِّنُبَيِّنَ لَكُمۡۚ وَنُقِرُّ فِي ٱلۡأَرۡحَامِ مَا نَشَآءُ إِلَىٰٓ أَجَلٖ مُّسَمّٗى ثُمَّ نُخۡرِجُكُمۡ طِفۡلٗا ثُمَّ لِتَبۡلُغُوٓاْ أَشُدَّكُمۡۖ وَمِنكُم مَّن يُتَوَفَّىٰ وَمِنكُم مَّن يُرَدُّ إِلَىٰٓ أَرۡذَلِ ٱلۡعُمُرِ لِكَيۡلَا يَعۡلَمَ مِنۢ بَعۡدِ عِلۡمٖ شَيۡـٔٗاۚ وَتَرَى ٱلۡأَرۡضَ هَامِدَةٗ فَإِذَآ أَنزَلۡنَا عَلَيۡهَا ٱلۡمَآءَ ٱهۡتَزَّتۡ وَرَبَتۡ وَأَنۢبَتَتۡ مِن كُلِّ زَوۡجِۭ بَهِيجٖ

ਹੇ ਲੋਕੋ! ਜੇ ਤੁਹਾਨੂੰ ਮਰਨ ਮਗਰੋਂ ਮੁੜ ਜੀਵਿਤ ਹੋਣ ਬਾਰੇ ਕੋਈ ਸ਼ੱਕ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੇਸ਼ੱਕ ਅਸੀਂ (ਆਰੰਭ ਵਿਚ) ਤੁਹਾਨੂੰ ਮਿੱਟੀ ਤੋਂ ਸਾਜਿਆ ਹੈ ਫੇਰ ਵੀਰਜ ਤੋਂ, ਫੇਰ ਜੱਮੇ ਹੋਏ ਖ਼ੂਨ ਤੋਂ, ਫੇਰ ਮਾਸ ਦੀ ਬੋਟੀ ਤੋਂ ਜਿਹੜਾ ਰੂਪਮਾਨ ਵੀ ਹੁੰਦੀ ਹੈ ਤੇ ਰੂਪਹੀਣ ਵੀ (ਇਹ ਅਸੀਂ ਇਸ ਲਈ ਦੱਸ ਰਹੇ ਹਾਂ) ਤਾਂ ਜੋ ਅਸੀਂ ਤੁਹਾਡੇ ’ਤੇ (ਆਪਣੀ ਕੁਦਰਤ) ਸਪਸ਼ਟ ਕਰ ਦਈਏ। ਅਸੀਂ ਜਿਸ (ਵੀਰਜ) ਨੂੰ ਵੀ ਚਾਹੀਏ ਇਕ ਮਿਥੇ ਹੋਏ ਸਮੇਂ ਲਈ ਗਰਭਾਂ ਵਿਚ ਰੱਖਦੇ ਹਾਂ ਫੇਰ ਤੁਹਾਨੂੰ ਇਕ ਬੱਚੇ ਦੇ ਰੂਪ ਵਿਚ ਕੱਢ ਲਿਆਉਂਦੇ ਹਾਂ ਤਾਂ ਜੋ ਤੁਸੀਂ ਆਪਣੀ ਜਵਾਨੀ ਨੂੰ ਪੁੱਜੋ। ਤੁਹਾਡੇ ਵਿੱਚੋਂ ਕੁੱਝ ਨੂੰ (ਬੁਢਾਪੇ ਤੋਂ ਪਹਿਲਾਂ ਹੀ) ਵਾਪਸ ਬੁਲਾ ਲਿਆ ਜਾਂਦਾ ਹੈ ਅਤੇ ਕੁੱਝ ਅਤਿ ਭੈੜੀ ਉਮਰ (ਬੁਢਾਪੇ) ਵੱਲ ਫੇਰ ਦਿੱਤੇ ਜਾਂਦੇ ਹਨ ਕਿ ਉਹ ਜਾਣਦੇ ਹੋਏ ਵੀ ਕੁੱਝ ਨਹੀਂ ਜਾਣਦੇ ਹੁੰਦੇ। (ਇਸੇ ਪ੍ਰਕਾਰ) ਤੁਸੀਂ ਵੇਖਦੇ ਹੋ ਕਿ ਧਰਤੀ ਬੰਜਰ ਤੇ ਸੁੱਕੀ ਪਈ ਹੈ। ਫੇਰ ਜਦੋਂ ਅਸੀਂ ਉਸ (ਧਰਤੀ) ’ਤੇ ਮੀਂਹ ਬਰਸਾਉਂਦੇ ਹਾਂ ਤਾਂ ਉਹ ਉਪਜਾਊ ਹੋ ਜਾਂਦੀ ਰੁ ਅਤੇ ਉਸ ਵਿਚ ਹਰੇਕ ਤਰ੍ਹਾਂ ਦੀ ਸੋਹਣੀ ਦਿਸਣ ਵਾਲੀ ਬਨਸਪਤੀ ਕੱਢੀ ਜਾਂਦੀ ਹੈ।

Explanation & meanings · 1
  1. ਹਦੀਸ ਤੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ। ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਤੁਹਾਡੇ ਵਿੱਚੋਂ ਹਰ ਵਿਅਕਤੀ ਆਪਣੀ ਮਾਂ ਦੇ ਗਰਭ ਵਿਚ ਪਹਿਲਾਂ 40 ਦਿਨ ਤੱਕ ਵਿਰਜ ਦੇ ਰੂਪ ਵਿਚ ਰਹਿੰਦਾ ਹੈ ਫੇਰ ਉਹ 40 ਦਿਨ ਤੱਕ ਜੱਮੇ ਹੋਏ ਖ਼ੂਨ ਦਾ ਰੂਪ ਲੈ ਲਿੰਦਾ ਹੈ। ਫੇਰ ਉਹ 40 ਦਿਨ ਤੱਕ ਗੋਸ਼ਤ ਦਾ ਲੋਥੜਾ ਬਣ ਕੇ ਰਹਿੰਦਾ ਹੈ ਫੇਰ ਅੱਲਾਹ ਉਸ ਵਲ ਇਕ ਫ਼ਰਿਸ਼ਤਾ ਭੇਜਦਾ ਹੈ ਕਿ ਉਹ ਉਸ ਦੇ ਲਈ ਚਾਰ ਗੱਲਾਂ ਲਿਖ ਦੇਵੇ ਸੋ ਉਹ ਉਸ ਦੇ ਕਰਮ, ਉਸ ਦੀ ਮੌਤ ਦਾ ਸਮਾਂ, ਉਸ ਦਾ ਰਿਜ਼ਕ ਅਤੇ ਇਹ ਕਿ ਉਹ ਭਾਗਾਂਵਾਲਾ ਹੈ ਜਾਂ ਮੰਦਭਾਗਾ ਲਿਖ ਦਿੰਦਾ ਹੈ। ਫੇਰ ਉਸ ਦੇ ਸਰੀਰ ਵਿਚ ਆਤਮਾਂ ਪਾਈ ਜਾਂਦੀ ਹੈ, ਇਸੇ ਲਈ ਕੋਈ ਆਦਮੀ ਨਰਕੀਆਂ ਜਿਹੇ ਕੰਮ ਕਰਦਾ ਰਹਿੰਦਾ ਹੈ ਇਥੋਂ ਤੱਕ ਕਿ ਉਸ ਦੇ ਅਤੇ ਨਰਕ ਵਿਚਾਲੇ ਇਕ ਹੱਥ ਜਿੰਨ੍ਹੀ ਦੂਰੀ ਰਹਿ ਜਾਂਦੀ ਹੈ। ਪਰ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਭਾਰੂ ਹੋ ਜਾਂਦਾ ਹੈ ਅਤੇ ਉਹ ਜੰਨਤੀਆਂ ਵਰਗੇ ਕੰਮ ਕਰਕੇ ਜੰਨਤ ਵਿਚ ਚਲਿਆ ਜਾਂਦਾ ਹੈ। ਇੰਜ ਹੀ ਇਕ ਵਿਅਕਤੀ ਜੰਨਤੀ ਜਿਹੇ ਕੰਮ ਕਰਦਾ ਰਹਿੰਦਾ ਹੈ ਕਿ ਉਸ ਦੇ ਅਤੇ ਜੰਨਤ ਵਿਚਾਲੇ ਇਕ ਹੱਥ ਦੀ ਦੂਰੀ ਰਹਿ ਜਾਂਦੀ ਹੈ ਪਰ ਉਸ ਉੱਤੇ ਮੁਕੱਦਰ ਭਾਰੂ ਹੋ ਜਾਂਦਾ ਹੈ ਅਤੇ ਉਹ ਨਰਕੀਆਂ ਜਿਹੇ ਕੰਮ ਕਰਨ ਗਲ ਜਾਂਦਾ ਅਤੇ ਨਰਕ ਵਿਚ ਚਲਿਆ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ: 3332)