2 : 91
وَإِذَا قِيلَ لَهُمۡ ءَامِنُواْ بِمَآ أَنزَلَ ٱللَّهُ قَالُواْ نُؤۡمِنُ بِمَآ أُنزِلَ عَلَيۡنَا وَيَكۡفُرُونَ بِمَا وَرَآءَهُۥ وَهُوَ ٱلۡحَقُّ مُصَدِّقٗا لِّمَا مَعَهُمۡۗ قُلۡ فَلِمَ تَقۡتُلُونَ أَنۢبِيَآءَ ٱللَّهِ مِن قَبۡلُ إِن كُنتُم مُّؤۡمِنِينَ
ਜਦੋਂ ਉਹਨਾਂ (ਕਾਫ਼ਰਾਂ) ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ (.ਕੁਰਆਨ) ਉੱਤੇ ਈਮਾਨ ਲਿਆਓ ਤਾਂ ਆਖਦੇ ਹਨ ਕਿ ਅਸੀਂ ਤਾਂ ਉਸ ’ਤੇ ਹੀ ਈਮਾਨ ਲਿਆਏ ਹਾਂ ਜਿਹੜੀ ਸਾਡੇ ਲਈ (ਤੌਰੈਤ) ਨਾਜ਼ਿਲ ਹੋਈ ਰੁ ਅਤੇ ਉਹ ਇਸ ਤੋਂ ਛੁੱਟ ਹੋਰ ਸਾਰੀਆਂ (ਕਿਤਾਬਾਂ) ਦਾ ਇਨਕਾਰ ਕਰਦੇ ਹਨ। ਜਦ ਕਿ ਇਹ (.ਕੁਰਆਨ) ਹੱਕ ਹੈ ਅਤੇ ਉਸ ਕਿਤਾਬ ਦੀ ਪੁਸ਼ਟੀ ਕਰਦਾ ਰੁ ਜਿਹੜੀ ਉਹਨਾਂ ਦੇ ਕੋਲ ਰੁ। (ਹੇ ਨਬੀ ਸ:!) ਇਹਨਾਂ ਪੁੱਛੋ ਕਿ ਜੇ ਤੁਸੀਂ ਈਮਾਨ ਵਾਲੇ ਹੋ ਤਾਂ ਇਸ ਤੋਂ ਪਹਿਲਾਂ ਤੁਸੀਂ ਅੱਲਾਹ ਦੇ ਨਬੀਆਂ ਕਤਲ ਕਿਉਂ ਕਰਦੇ ਰਹੇ ਹੋ ?