Skip to content
البَقَرَة /

ਆਇਤ 193

2 : 193

ਆਇਤ 193 of البَقَرَة (2 : 193). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 193

وَقَٰتِلُوهُمۡ حَتَّىٰ لَا تَكُونَ فِتۡنَةٞ وَيَكُونَ ٱلدِّينُ لِلَّهِۖ فَإِنِ ٱنتَهَوۡاْ فَلَا عُدۡوَٰنَ إِلَّا عَلَى ٱلظَّٰلِمِينَ

ਉਹਨਾਂ ਨਾਲ ਓਦੋਂ ਤਕ ਜੰਗ ਕਰੋ ਜਦੋਂ ਤਕ ਕਿ ਉਪਦਰ (ਫ਼ਿਤਨਾ) ਖ਼ਤਮ ਨਾ ਹੋ ਜਾਵੇ ਅਤੇ ਦੀਨ ਕੇਵਲ ਅੱਲਾਹ ਲਈ ਹੀ (ਖ਼ਾਸ) ਹੋ ਜਾਵੇ। ਜੇ ਉਹ ਬਾਜ਼ ਆ ਜਾਣ ਤਾਂ ਛੁੱਟ ਜ਼ਾਲਮਾਂ ਤੋਂ ਕਿਸੇ ਨਾਲ ਧੱਕਾ ਕਰਨਾ ਜਾਇਜ਼ ਨਹੀਂ।

Explanation & meanings · 1
  1. ਨਬੀ ਕਰੀਮ (ਸ:) ਦਾ ਇਰਸ਼ਾਦ ਹੇ ਕਿ ਮੈਨੂੰ ਅੱਲਾਹ ਵੱਲੋਂ ਹੁਕਮ ਹੋਇਆ ਹੇ ਕਿ ਮੈਂ ਲੋਕਾਂ ਨਾਲ ਜਿਹਾਦ ਕਰਾਂ ਇੱਥੋਂ ਤਕ ਕਿ ਉਹ ਗਵਾਹੀ ਦੇਣ ਕਿ ਛੁੱਟ ਅੱਲਾਹ ਤੋਂ ਕੋਈ ਇਸ਼ਟ ਨਹੀਂ, ਮੁਹੰਮਦ(ਸ:) ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ ਕਰਨ, ਜ਼ਕਾਤ ਅਦਾ ਕਰਨ, ਜੇ ਉਹ ਐਵੇਂ ਕਰਨਗੇ ਤਾਂ ਉਹਨਾਂ ਨੇ ਆਪਣੀਆਂ ਜਾਨਾਂ ਤੇ ਮਾਲਾਂ ਨੂੰ ਮੈਥੋਂ ਬਚਾ ਲਿਆ, ਪਰ ਇਸਲਾਮ ਦਾ ਹੱਕ ਪੂਰਾ ਨਹੀਂ ਹੋਇਆ। ਜਿਵੇਂ ਨਾ-ਹੱਕਾ ਕਤਲ ਦੇ ਬਦਲੇ ਵਿਚ ਕਤਲ ਜਾਂ ਜ਼ਕਾਤ ਨਾ ਦੇਣ ਵਾਲੇ ਦਾ ਕਤਲ ਆਦਿ ਅਤੇ ਇਹਨਾਂ ਦੇ ਦਿਲ ਦੀਆਂ ਗੱਲਾਂ ਦਾ ਹਿਸਾਬ ਲੈਣਾ ਅੱਲਾਹ ਦੇ ਜ਼ਿੰਮੇਂ ਹੇ। (ਸਹੀ ਬੁਖ਼ਾਰੀ, ਹਦੀਸ: 25)