وَٱقۡتُلُوهُمۡ حَيۡثُ ثَقِفۡتُمُوهُمۡ وَأَخۡرِجُوهُم مِّنۡ حَيۡثُ أَخۡرَجُوكُمۡۚ وَٱلۡفِتۡنَةُ أَشَدُّ مِنَ ٱلۡقَتۡلِۚ وَلَا تُقَٰتِلُوهُمۡ عِندَ ٱلۡمَسۡجِدِ ٱلۡحَرَامِ حَتَّىٰ يُقَٰتِلُوكُمۡ فِيهِۖ فَإِن قَٰتَلُوكُمۡ فَٱقۡتُلُوهُمۡۗ كَذَٰلِكَ جَزَآءُ ٱلۡكَٰفِرِينَ
ਜਿੱਥੇ ਵੀ ਇਹ (ਵਧੀਕੀ ਕਰਨ ਵਾਲੇ) ਤੁਹਾਨੂੰ ਮਿਲਣ ਤੁਸੀਂ ਉਹਨਾਂ ਨੂੰ ਕਤਲ ਕਰ ਦਿਓ ਅਤੇ ਉਹਨਾਂ ਨੂੰ ਉੱਥੋਂ ਕੱਢ ਦਿਓ ਜਿੱਥੋਂ ਉਹਨਾਂ ਨੇ ਤੁਹਾਨੂੰ ਕੱਢਿਆ ਹੇ। ਫ਼ਿਤਨਾ ਫ਼ਸਾਦ ਤਾਂ ਕਤਲ ਕਰਨ ਤੋਂ ਵੀ ਵੱਧ ਭੈੜਾ (ਗੁਨਾਹ) ਹੇ। (ਹੇ ਈਮਾਨ ਵਾਲਿਓ!) ਤੁਸੀਂ ਉਹਨਾਂ (ਜ਼ਾਲਮਾਂ) ਨਾਲ ਮਸਜਿਦੇ ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ (ਓਦੋਂ ਤੱਕ) ਨਾ ਲੜੋ ਜਦੋਂ ਤਕ ਉਹ ਇਸ (ਖ਼ਾਨਾ-ਕਾਅਬਾ) ਵਿਚ ਨਾ ਲੜਣ। ਜੇ ਉਹ ਉੱਥੇ ਵੀ ਲੜਣ ਤਾਂ ਤੁਸੀਂ ਉਹਨਾਂ ਨੂੰ ਕਤਲ ਕਰ ਦਿਓ। ਅਜਿਹੇ ਕਾਫ਼ਰਾਂ ਦੀ ਇਹੋ ਸਜ਼ਾ ਹੇ।
- “ਫ਼ਿਤਨਾ” ਦਾ ਅਰਥ ਰੁ ਫ਼ਸਾਦ ਅਤੇ ਵਿਗਾੜ ਪੈਦਾ ਕਰਨਾ।.ਕੁਰਆਨ ਵਿਚ ਇਸ ਦੀ ਕਰੜੇ ਸ਼ਬਦਾਂ ਵਿਚ ਨਿਖੇਦੀ ਆਈ ਰੁ ਇਸ ਨੂੰ ਕਤਲ ਤੋਂ ਵੀ ਵੱਧ ਖ਼ਤਰਨਾਕ ਦੱਸਿਆ ਗਿਆ ਹੇ। ਫਿਤਨੇ ਦੀ ਸ਼ਕਲ ਇਕ ਇਹ ਵੀ ਹੇ ਕਿ ਅੱਲਾਹ ’ਤੇ ਈਮਾਨ ਲਿਆਉਣ ਤੋਂ ਬਾਅਦ ਉਸਦਾ ਇਨਕਾਰ ਕਰਨਾ