16 : 71
وَٱللَّهُ فَضَّلَ بَعۡضَكُمۡ عَلَىٰ بَعۡضٖ فِي ٱلرِّزۡقِۚ فَمَا ٱلَّذِينَ فُضِّلُواْ بِرَآدِّي رِزۡقِهِمۡ عَلَىٰ مَا مَلَكَتۡ أَيۡمَٰنُهُمۡ فَهُمۡ فِيهِ سَوَآءٌۚ أَفَبِنِعۡمَةِ ٱللَّهِ يَجۡحَدُونَ
ਅੱਲਾਹ ਨੇ ਤੁਹਾਡੇ ਵਿੱਚੋਂ ਕਈਆਂ ਨੂੰ ਕਈਆਂ ’ਤੇ ਰਿਜ਼ਕ ਦੇਣ ਵਿਚ ਵਡਿਆਈ ਬਖ਼ਸ਼ੀ ਹੈ, ਫੇਰ ਜਿਨ੍ਹਾਂ ਨੂੰ ਵਡਿਆਈ ਦੇ ਰੱਖੀ ਹੈ ਉਹ ਆਪਣੇ ਰਿਜ਼ਕ ਵਿੱਚੋਂ ਆਪਣੇ ਅਧੀਨ ਗ਼ੁਲਾਮਾਂ ਨੂੰ ਨਹੀਂ ਦਿੰਦੇ ਤਾਂ ਜੋ ਉਹ ਇਸ ਰਿਜ਼ਕ ਵਿਚ ਬਰਾਬਰ ਨਾ ਹੋ ਜਾਣ। ਕੀ ਇਹ ਲੋਕ ਅੱਲਾਹ ਦੀਆਂ ਨਿਅਮਤਾਂ ਦੇ ਇਨਕਾਰੀ ਹਨ ?
Explanation & meanings · 1
- ਅੱਲਾਹ ਨੇ ਇਹ ਉਦਾਹਰਨ ਉਹਨਾਂ ਮੁਸ਼ਰਿਕਾਂ ਦੇ ਸੰਬੰਧ ਵਿਚ ਦਿੱਤੀ ਹੈ ਜਿਹੜੇ ਝੂਠੇ ਇਸ਼ਟਾਂ ਨੂੰ ਰੱਬ ਦੇ ਸਾਂਝੀ ਬਣਾਉਂਦੇ ਸੀ ਕਿ ਉਹ ਆਪ ਇਸ ਗੱਲ ’ਤੇ ਸਹਿਮਤ ਨਹੀਂ ਹੋਣਗੇ ਕਿ ਉਹਨਾਂ ਦੀ ਜਾਇਦਾਦ ਵਿਚ ਉਹਨਾਂ ਦੇ ਗ਼ੁਲਾਮ ਭਾਗੀ ਬਣ ਜਾਣ, ਫੇਰ ਇਹ ਲੋਕੀ ਅੱਲਾਹ ਦੀ ਇਬਾਦਤ ਵਿਚ ਦੂਜੇ ਇਸ਼ਟਾਂ ਨੂੰ ਸਾਂਝੀ ਬਣਾਉਣ ਵਿਚ ਸਹਿਮਤ ਕਿਉਂ ਨਹੀਂ ਹੁੰਦੇ।