11 : 43
قَالَ سَـَٔاوِيٓ إِلَىٰ جَبَلٖ يَعۡصِمُنِي مِنَ ٱلۡمَآءِۚ قَالَ لَا عَاصِمَ ٱلۡيَوۡمَ مِنۡ أَمۡرِ ٱللَّهِ إِلَّا مَن رَّحِمَۚ وَحَالَ بَيۡنَهُمَا ٱلۡمَوۡجُ فَكَانَ مِنَ ٱلۡمُغۡرَقِينَ
ਉਹ (ਪੁੱਤਰ) ਬੋਲਿਆ, ਮੈਂ ਤਾਂ ਹੁਣੇ ਕਿਸੇ ਪਹਾੜ ਦੀ ਸ਼ਰਨ ਲੈੲ ਲਵਾਗਾਂ ਉਹ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਆਖਿਆ ਕਿ ਅੱਜ ਅੱਲਾਹ ਦੇ ਹੁਕਮ (ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਕੇਵਲ ਉਹੀਓ ਬਚਣਗੇ ਜਿਨ੍ਹਾਂ ’ਤੇ ਅੱਲਾਹ ਦੀ ਮਿਹਰ ਹੋਵੇਗੀ। ਉਸੇ ਸਮੇਂ ਉਹਨਾਂ ਦੋਹਾਂ (ਪਿਓ ਪੁੱਤਰ) ਵਿਚਾਲੇ ਇਕ ਛਲ ਆ ਗਈ ਤਾਂ ਉਹ (ਪੁੱਤਰ ਵੀ) ਡੂਬਣ ਵਾਲਿਆਂ ਵਿਚ ਜਾ ਰਲਿਆ।
Explanation & meanings · 1
- ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਵੀ ਕੋਈ ਖ਼ਲੀਫ਼ਾ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਦੇ ਦੋ ਸਲਾਹਕਾਰ ਹੁੰਦੇ ਹਨ ਇਕ ਉਸ ਨੂੰ ਨੇਕੀ ਦਾ ਹੁਕਮ ਦਿੰਦਾ ਹੈ ਅਤੇ ਉਸ ਦੇ ਲਈ ਪ੍ਰੇਰਿਤ ਕਰਦਾ ਹੈ ਜਦੋਂ ਕਿ ਦੂਜਾ ਉਸ ਨੂੰ ਬੁਰਾਈ ਦਾ ਹੁਕਮ ਦਿੰਦਾ ਹੈ ਅਤੇ ਉਸੇ ਲਈ ਪ੍ਰੇਰਿਤ ਕਰਦਾ ਹੈ ਪਰ ਗੁਨਾਹਾਂ ਤੋਂ ਉਹੀਓ ਬਚਿਆ ਰਹਿੰਦਾ ਹੈ ਜਿਸ ਨੂੰ ਅੱਲਾਹ ਬਚਾਵੇ। (ਸਹੀ ਬੁਖ਼ਾਰੀ, ਹਦੀਸ: 6611)