51 : 60
فَوَيۡلٞ لِّلَّذِينَ كَفَرُواْ مِن يَوۡمِهِمُ ٱلَّذِي يُوعَدُونَ
ਅੰਤ ਇਨਕਾਰੀਆਂ ਲਈ ਬਰਬਾਦੀ ਹੈ, ਉਸ ਦਿਹਾੜੇ ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।
Explanation & meanings · 1
- ਹਜ਼ਰਤ ਅਨਸ ਨਬੀ (ਸ:) ਤੋਂ ਰਿਵਾਇਤ ਕਰਦੇ ਹਨ ਕਿ ਅੱਲਾਹ ਉਨ੍ਹਾਂ ਨਰਕੀਆਂ ਤੋਂ ਪੱਛੇਗਾ ਜਿਨ੍ਹਾਂ ਨੂੰ ਸਭ ਤੋਂ ਘਟ ਸਜ਼ਾ ਦਿੱਤੀ ਜਾਵੇਗੀ ਕਿ ਜੇ ਤੁਹਾ` ਉਹ ਸਭ ਕੁਝ ਮਿਲੇ ਜਾਵੇ ਜੋ ਧਰਤੀ ਉੱਤੇ ਹੈ ਤਾਂ ਕੀ ਤੁਸੀਂ ਉਸ ਦੇ ਬਦਲੇ ਇਸ ਬਿਪਤਾ ਤੋਂ ਮੁਕਤੀ ਪਾਉਣਾ ਪਸੰਦ ਕਰੋਗੇ? ਉਹ ਆਖਣਗੇ ਕਿ ਹੇ ਅੱਲਾਹ! ਜ਼ਰੂਰ ਹੀ ਕਰਾਂਗੇ। ਅੱਲਾਹ ਆਖੇਗਾ ਕਿ ਜਦੋਂ ਤੁਸੀਂ ਆਦਮ ਦੀ ਪਿੱਠ ਵਿਚ ਸੀ ਤਾਂ ਮੈਨੇ ਤੁਹਾਥੋਂ ਇਸ ਤੋਂ ਬਹੁਤ ਹੀ ਘਟ ਮੰਗ ਕੀਤੀ ਸੀ। ਪਰ ਤੁਸੀਂ ਮੇਰੇ ਨਾਲ ਦੂਜਿਆਂ ਇਸ਼ਟਾਂ ਦੀ ਵੀ ਪੂਜਾ ਕਰਦੇ ਰਹੇ। ਸੋ ਹੁਣ ਤੁਸੀਂ ਨਰਕ ਦਾ ਵੀ ਸਵਾਦ ਲਵੋ। (ਸਹੀ ਬੁਖ਼ਾਰੀ, ਹਦੀਸ: 3334)