وَيَقُولُ ٱلَّذِينَ ءَامَنُواْ لَوۡلَا نُزِّلَتۡ سُورَةٞۖ فَإِذَآ أُنزِلَتۡ سُورَةٞ مُّحۡكَمَةٞ وَذُكِرَ فِيهَا ٱلۡقِتَالُ رَأَيۡتَ ٱلَّذِينَ فِي قُلُوبِهِم مَّرَضٞ يَنظُرُونَ إِلَيۡكَ نَظَرَ ٱلۡمَغۡشِيِّ عَلَيۡهِ مِنَ ٱلۡمَوۡتِۖ فَأَوۡلَىٰ لَهُمۡ
ਜਿਹੜੇ ਲੋਕ ਈਮਾਨ ਲਿਆਏ ਉਹ ਆਖਦੇ ਹਨ ਕਿ ਕੋਈ ਸੂਰਤ (ਜਿਹਾਦ ਦੇ ਸੰਬੰਧ ਵਿਚ) ਕਿਉਂ ਨਹੀਂ ਉਤਾਰੀ ਗਈ? ਜਦੋਂ ਕੋਈ ਸਪਸ਼ਟ ਤੇ ਪੱਕੀ ਸੂਰਤ ਉਤਾਰੀ ਜਾਂਦੀ ਹੈ, ਜਿਸ ਵਿਚ ਕਤਲ ਕਰਨ ਦੀ ਚਰਚਾ ਕੀਤੀ ਜਾਂਦੀ ਹੈ। (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਵੇਖਿਆ, ਜਿਨ੍ਹਾਂ ਦੇ ਦਿਲਾਂ ਵਿਚ ਰੋਗ ਸੀ, ਉਹ ਤੁਹਾਡੇ ਵੱਲ ਉਸ ਵਿਅਕਤੀ ਵਾਂਗ ਵੇਖਦੇ ਹਨ ਜਿਵੇਂ ਕਿਸੇ ’ਤੇ ਮੌਤ ਛਾ ਗਈ ਹੋਵੇ। ਸੋ ਉਹਨਾਂ ਲਈ ਬਰਬਾਦੀ ਹੈ।