29 : 56
يَٰعِبَادِيَ ٱلَّذِينَ ءَامَنُوٓاْ إِنَّ أَرۡضِي وَٰسِعَةٞ فَإِيَّٰيَ فَٱعۡبُدُونِ
(ਅੱਲਾਹ ਫ਼ਰਮਾਉਂਦਾ ਹੈ ਕਿ) ਹੇ ਮੇਰੇ ਈਮਾਨ ਵਾਲੇ ਬੰਦਿਓ! ਮੇਰੀ ਧਰਤੀ ਬਹੁਤ ਵਿਸ਼ਾਲ ਹੈ (ਜੇ ਇਹ ਕਾਫ਼ਿਰ ਤੁਹਾਨੂੰ ਤੰਗ ਕਰਦੇ ਹਨ ਤਾਂ ਇੱਥੋਂ ਨਿਕਲ ਜਾਓ) ਸੋ ਤੁਸੀਂ ਮੇਰੀ ਹੀ ਬੰਦਗੀ ਕਰੋ।
Explanation & meanings · 1
- ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਹੇ ਮਆਜ਼! ਕਿ ਤੂੰ ਜਾਣਦਾ ਹੈ ਕਿ ਅੱਲਾਹ ਦਾ ਬੰਦਿਆਂ ਉੱਤੇ ਕੀ ਹੱਕ ਹੈ ? ਤਾਂ ਹਜ਼ਰਤ ਮਆਜ਼ ਨੇ ਆਖਿਆ ਕਿ ਮੈਂ ਨਹੀਂ ਜਾਣਦਾ। ਤਾਂ ਆਪ ਨੇ ਫ਼ਰਮਾਇਆ ਕਿ ਅੱਲਾਹ ਦਾ ਹੱਕ ਬੰਦਿਆਂ ਉੱਤੇ ਇਹ ਹੈ ਕਿ ਉਹ ਕੇਵਲ ਉਸੇ ਦੀ ਈਬਾਦਤ ਕਰਨ ਅਤੇ ਉਸ ਦੀ ਇਬਾਦਤ ਵਿਚ ਕਿਸੇ ਨੂੰ ਸਾਂਝੀ ਨਾ ਬਣਾਉਣ। ਫੇਰ ਆਪ (ਸ:) ਨੇ ਫ਼ਰਮਇਆ ਕਿ ਕੀ ਤੂੰ ਜਾਣਦਾ ਹੈ ਕਿ ਬੰਦਿਆਂ ਦਾ ਹੱਕ ਅੱਲਾਹ ਉੱਤੇ ਕੀ ਹੈ। ਜੱਦ ਕਿ ਉਹ ਸ਼ਿਰਕ ਨਾ ਕਰਦੇ ਹੋਣ? ਉਹ ਇਹ ਹੈ ਕਿ ਅੱਲਾਹ ਉਨ੍ਹਾਂ ਨੂੰ ਅਜ਼ਾਬ ਦੇਵੇ। (ਸਹੀ ਬੁਖ਼ਾਰੀ, ਹਦੀਸ 6267)