Skip to content
البَقَرَة /

ਆਇਤ 246

2 : 246

ਆਇਤ 246 of البَقَرَة (2 : 246). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 246

أَلَمۡ تَرَ إِلَى ٱلۡمَلَإِ مِنۢ بَنِيٓ إِسۡرَٰٓءِيلَ مِنۢ بَعۡدِ مُوسَىٰٓ إِذۡ قَالُواْ لِنَبِيّٖ لَّهُمُ ٱبۡعَثۡ لَنَا مَلِكٗا نُّقَٰتِلۡ فِي سَبِيلِ ٱللَّهِۖ قَالَ هَلۡ عَسَيۡتُمۡ إِن كُتِبَ عَلَيۡكُمُ ٱلۡقِتَالُ أَلَّا تُقَٰتِلُواْۖ قَالُواْ وَمَا لَنَآ أَلَّا نُقَٰتِلَ فِي سَبِيلِ ٱللَّهِ وَقَدۡ أُخۡرِجۡنَا مِن دِيَٰرِنَا وَأَبۡنَآئِنَاۖ فَلَمَّا كُتِبَ عَلَيۡهِمُ ٱلۡقِتَالُ تَوَلَّوۡاْ إِلَّا قَلِيلٗا مِّنۡهُمۡۚ وَٱللَّهُ عَلِيمُۢ بِٱلظَّٰلِمِينَ

(ਹੇ ਨਬੀ!) ਕੀ ਤੁਸੀਂ ਮੂਸਾ ਤੋਂ ਬਾਅਦ ਬਨੀ ਇਸਰਾਈਲ ਦੀ ਇਕ (ਉਹ) ਜਮਾਅਤ ਨਹੀਂ ਵੇਖੀ ਜਦੋਂ ਉਹਨਾਂ ਨੇ ਆਪਣੇ ਨਬੀ ਨੂੰ ਕਿਹਾ ਸੀ ਕਿ ਸਾਡੇ ਲਈ ਇਕ ਬਾਦਸ਼ਾਹ ਨਿਯੁਕਤ ਕਰ ਦਿਓ ਤਾਂ ਜੋ ਅਸੀਂ ਵੀ ਅੱਲਾਹ ਦੀ ਰਾਹ ਵਿਚ ਲੜਾਈ ਕਰੀਏ। ਉਸ (ਨਬੀ) ਨੇ ਆਖਿਆ ਕਿ ਹੋ ਸਕਦਾ ਹੇ ਕਿ ਜੇ ਤੁਹਾਡੇ ’ਤੇ ਜਿਹਾਦ ਫ਼ਰਜ਼ ਕਰ ਦਿੱਤਾ ਜਾਵੇ ਤਾਂ ਤੁਸੀਂ ਜਿਹਾਦ ਨਾ ਕਰੋ। ਉਹਨਾਂ (ਕੌਮ) ਨੇ ਕਿਹਾ ਕਿ ਭਲਾ ਸਾਨੂੰ ਕੀ ਹੋਇਆ ਹੇ ਕਿ ਅਸੀਂ ਅੱਲਾਹ ਦੀ ਰਾਹ ਵਿਚ ਨਹੀਂ ਲੜਾਂਗੇ ਜਦ ਕਿ ਸਾਨੂੰ ਆਪਣੇ ਘਰਾਂ ਤੋਂ ਬੇਘਰ ਅਤੇ ਆਪਣੀ ਔਲਾਦ ਤੋਂ ਦੂਰ ਕਰ ਦਿੱਤਾ ਗਿਆ ਹੇ। ਜਦੋਂ ਉਹਨਾਂ ’ਤੇ ਲੜਣਾ ਫ਼ਰਜ਼ ਕਰ ਦਿੱਤਾ ਗਿਆ ਤਾਂ ਕੁੱਝ ਲੋਕਾਂ ਨੂੰ ਛਡ ਕੇ ਸਾਰੇ (ਆਪਣੀਆਂ ਗੱਲਾਂ ਤੋਂ) ਫਿਰ (ਮੁਕਰ) ਗਏ ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।