12 : 52
ذَٰلِكَ لِيَعۡلَمَ أَنِّي لَمۡ أَخُنۡهُ بِٱلۡغَيۡبِ وَأَنَّ ٱللَّهَ لَا يَهۡدِي كَيۡدَ ٱلۡخَآئِنِينَ
ਯੂਸੁਫ਼ ਨੇ ਕਿਹਾ ਕਿ ਮੈਂ ਇਹ ਗੱਲ ਇਸ ਲਈ ਸਪਸ਼ਟ ਕੀਤੀ ਹੈ ਕਿ ਉਹ (ਅਜ਼ੀਜ਼) ਜਾਣ ਲਵੇ ਕਿ ਮੈਂਨੇ ਉਸ ਦੇ ਪਿੱਠ ਪਿੱਛਿਓਂ ਕੋਈ ਵੀ ਵਿਸ਼ਵਾਸਘਾਤ ਨਹੀਂ ਸੀ ਕੀਤਾ, ਅਤੇ ਇਹ ਵੀ ਕਿ ਅੱਲਾਹ ਧੋਖਾ ਦੇਣ ਵਾਲਿਆਂ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੰਦਾ।
Explanation & meanings · 1
- ਖਿਆਨਤ ਬਦ ਅਹਿਦੀ ਅਤੇ ਦਗਾਬਾਜ਼ੀ ਮਹਾਂ ਪਾਪ ਹੈ। ਹਦੀਸ ਵਿਚ ਇਸ ਸੰਬੰਧੀ ਚਿਤਾਵਨੀ ਆਈ ਹੈ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਹਰ ਗੱਦਾਰ ਦੇ ਲਈ ਕਿਆਮਤ ਦੇ ਦਿਹਾੜੇ ਇਕ ਝੰਡਾ ਗਡਿਆ ਜਾਵੇਗਾ ਅਤੇ ਐਲਾਨ ਕੀਤਾ ਜਾਵੇਗਾ ਕਿ ਇਹ ਫਲਾਂ ਬਿਨ ਫਲਾਂ ਦੀ ਗ਼ੱਦਾਰੀ ਹੈ। (ਸਹੀ ਬੁਖ਼ਾਰੀ, ਹਦੀਸ: 6177)