11 : 113
وَلَا تَرۡكَنُوٓاْ إِلَى ٱلَّذِينَ ظَلَمُواْ فَتَمَسَّكُمُ ٱلنَّارُ وَمَا لَكُم مِّن دُونِ ٱللَّهِ مِنۡ أَوۡلِيَآءَ ثُمَّ لَا تُنصَرُونَ
(ਹੇ ਨਬੀ!) ਤੁਸੀਂ ਉਹਨਾਂ ਲੋਕਾਂ ਵੱਲ ਨਾ ਝੁਕੋ ਜਿਨ੍ਹਾਂ ਨੇ ਜ਼ੁਲਮ ਕੀਤਾ, ਨਹੀਂ ਤਾਂ ਤੁਹਾਨੂੰ ਵੀ (ਨਰਕ ਦੀ) ਅੱਗ ਚਿੰਬੜ ਜਾਵੇਗੀ ਅਤੇ ਛੁੱਟ ਅੱਲਾਹ ਤੋਂ ਤੁਹਾਡਾ ਹੋਰ ਕੋਈ ਸਹਾਈ ਨਾ ਹੋਵੇਗਾ ਅਤੇ ਨਾ ਹੀ ਤੁਹਾਡੀ ਮਦਦ ਕੀਤੀ ਜਾਵੇਗੀ।
Explanation & meanings · 1
- ਭਾਵ ਉਹਨਾਂ ਲੋਕਾਂ ਨਾਲ ਦੋਸਤੀ ਨਾ ਰੱਖੋ ਜਿਹੜੇ ਲੋਕ ਦੀਨ ਵਿਚ ਬਿੱਦਤਾਂ ਦਾ ਆਰੰਭ ਕਰਦੇ ਹਨ ਅਤੇ ਸ਼ਿਰਕ ਕਰਕੇ ਆਪਣੇ ਉੱਤੇ ਜ਼ੁਲਮ ਕਰਦੇ ਹਨ।